
You must be logged in to post a comment.
You Can Support us by Voluntary Contribution on Gpay. Go to https://smspunjab.in/support-us/ for more information
Guest Posts ਕੇਵਲ ਮੁਲਾਜ਼ਮਾਂ ਨਾਲ ਸਬੰਧਤ ਜਾਣਕਾਰੀਆਂ/ਖਬਰਾਂ ਸਾਂਝੀਆਂ ਕਰਨ ਲਈ ਹੈ।
ਸਵਾਲ ਪੁੱਛਣ ਜਾਂ ਜਾਣਕਾਰੀ ਲੈਣ ਲਈ https://smspunjab.in/community/ ਤੇ ਪੋਸਟ ਕਰੋ।
ਮਿਤੀ 1-12-2011 ਤੋਂ ਹੋਯੀ grade pay ਦੋਹਰਾਈ ਦਾ ਲਾਭ ਨਹੀਂ ਦਿੱਤਾ ਜਾ ਰਿਹਾ, ਏਹ ਕਹਿ ਕੇ , ਕੇ ਵਿੱਤ ਵਿਭਾਗ ਵੱਲੋਂ ਕੋਈ notifications ਜਾਰੀ ਨਹੀਂ ਕਿੱਤਾ। ਜਦ ਮੈਂ ਕਿਹਾ, ਵਿੱਤ ਵਿਭਾਗ ਨੂੰ notifications ਜਾਰੀ ਕਰਨ ਲਈ ਲਿੱਖ ਦੋ, ਤਾਂ ਕਹਿੰਦੇ ” ਸਰਕਾਰ ਦੀਆਂ ਹਦਾਇਤਾਂ ਅਨੁਸਾਰ 1.1.2006/1-12-2011 ਦੇ ਅਧਾਰ ਤੇ ਮਿਤੀ 1.1.2016(6th pay commission) ਦੇ scale revise ਕਰਦੇ ਹੋਏ 1.1.2016 ਤੋਂ ਤਨਖ਼ਾਹ ਨਿਸ਼ਚਿਤ ਕੀਤੀ ਜਾਂਦੀ ਹੈ । ਮਿਤੀ 1-12-2011 ਤੋਂ ਦਿੱਤੇ grade pay ਦੇ ਵਾਧੇ ਨੂੰ , ਨਵੇਂ pay scales ਨਵੇਂ scales ਨੂੰ ਨਵੇਂ scales ਵਿੱਚ ਤਨਖ਼ਾਹ ਨਿਸ਼ਚਿਤ ਕਰਨ ਲਈ ਨਹੀਂ ਗਿਣਿਆ ਗਿਆ । ਇਸ ਲਈ ਮਿਤੀ 1-12-2011 ਤੋਂ grade pay ਦਾ ਲਾਭ ਦੇਣ ਲਈ ਕੇਸ ਵਿੱਤ ਵਿਭਾਗ ਨੂੰ ਨਹੀਂ ਭੇਜਿਆ ਜਾ ਸਕਦਾ ”
ਦੱਸਣ ਯੋਗ ਹੈ ਕਿ ਸਾਡੀ ਬ੍ਰਾਂਚ ਵਿੱਚ ਕੁੱਲ 3 ਅਸਾਮੀਆਂ ਹੁੰਦੀਆਂ ਸਨ ਅਤੇ 1-12-2011 ਤੱਕ ਸਾਡੀ ਬ੍ਰਾਂਚ ਨੂੰ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਅਸੀਂ ਕੁੱਝ (10 ਯਾਂ ਇੱਕ ਦੋ ਹੋਰ) ਕਰਮਚਾਰੀ ਜਿੰਦਾ ਹਾਂ (ਮੇਰੀ ਉਮਰ 74+ ਹੈ ਜੀ ਅਤੇ ਮੈਂ 31-08-2008 ਨੂੰ ਰਿਟਾਇਰ ਹੋਇਆ ਸੀ, ਮਤਲੱਬ, inbetween 1.1.2006-30.11.2011) ਅਤੇ ਕਿਸੇ ਨੂੰ ਇਸ ਲਾਭ ਦਾ ਪਤਾ ਹੀ ਨਹੀਂ ਅਤੇ ਜਦ ਮੈਂ ਦੱਸਦਾ ਹਾਂ ਤਾਂ ਉਮਰ ਦੇ ਹਿਸਾਬ ਨਾਲ ਕਹਿੰਦੇ, ਯਾਰ ਛੱਡ, ਇਸ ਉਮਰ ਵਿੱਚ Courts ਵਿੱਚ ਧੱਕੇ ਨਹੀਂ ਖਾਧੇ ਜਾਂਦੇ।
ਇਸ ਦਾ ਸਟੀਕ ਹੱਲ ਦੱਸਣਾ ਜੀ, ਚਾਹੇ ਮੈਨੂੰ, ਇਸ ਲਈ pay ਕਰਨਾ ਪਵੇ ਤਾਂ ਪੇ ਕਰ ਦੂੰਗਾ ਜੀ।
ਇੱਕ ਹੋਰ ਸਵਾਲ, ਅਗਸਤ 2006 ਵਿੱਚ ਮੇਰੀ ਪ੍ਰਮੋਸ਼ਨ ਹੋਯੀ ਸੀ, ਪ੍ਰਮੋਸ਼ਨ ਤੋਂ ਪਹਿਲਾਂ, ਮੈਨੂੰ, 8-16-24-32 ਅਧੀਨ 8 ਅਤੇ 16 ਸਾਲ ਦਾ ਲਾਭ ਮਿਲ ਚੁੱਕਾ ਸੀ। 8 ਸਾਲ ਵਾਲਾ ਲਾਭ ਦਿੰਦੇ ਹੋਏ, ਮੇਰੀ ਤਨਖ਼ਾਹ, 5480-8925 pay scale ਤੋਂ immediate next scale, 5800-9200 ਦਿੱਤਾ ਗਿਆ ਸੀ ਲੇਕਿਨ ਕੇਡਰ ਓਹੀ ਰੱਖਿਆ ਗਿਆ ਸੀ। ਇਸ ਤੋਂ ਬਾਦ ਕੋਈ 1.1.2006 ਦੀ, ਪੰਜਵੇਂ pay commission ਮੁਤਾਬਿਕ pay fixation ਸਮੇਂ, ਮੇਰੀ ਤਨਖ਼ਾਹ ਕੇਡਰ ਦੀ ਤਨਖ਼ਾਹ ਮੁਤਾਬਿਕ ਫ਼ਿਕਸ ਹੋਣੀ ਸੀ ਯਾਂ ਮਿਲ ਚੁੱਕੇ 8 ਸਾਲ ਦੇ ਲਾਭ ਮੁਤਾਬਿਕ (5800-9200) ਚਾਹੇ, ਇਹ, immediate next post, ਜੋਂ ਪ੍ਰਮੋਸ਼ਨ post ਦੀ ਹੁੰਦੀ ਹੈ, ਹੋਵੇ?