ਛੁੱਟੀ ਸਬੰਧੀ ਭੰਬਲਭੂਸੇ ਤੋਂ ਬਚੋ- ਜਾਣੋ ਛੁੱਟੀ ਦੀ ਘੋਸ਼ਣਾ ਕਿਵੇਂ ਹੁੰਦੀ ਹੈ।
ਸਰਵਿਸ ਮੈਟਰ ਸਲਿਊਸ਼ਨ, ਪੰਜਾਬ ਐਕਸਲੂਸਿਵ ਜਾਣਕਾਰੀ ( ਮਿਤੀ 27-4-2023)
ਜਦੋਂ ਕਿਸੇ ਉੱਘੀ ਸ਼ਖ਼ਸੀਅਤ ਦਾ ਅਕਾਲ ਚਲਾਣਾ ਹੁੰਦਾ ਹੈ, ਤਾਂ ਮੁਲਾਜਮਾਂ ਵਰਗ ਇਹ ਕਹਿਣ ਲੱਗ ਜਾਂਦਾ ਹੈ ਕਿ ਹੁਣ ਸਰਕਾਰ ਛੁੱਟੀ ਐਲਾਨ ਕਰੇਗੀ। ਕੁਝ ਅਖ਼ਬਾਰਾਂ/ਖਬਰਾਂ ਵਾਲੇ ਵੀ ਅਜਿਹੀਆਂ ਖਬਰਾਂ ਨਸ਼ਰ ਕਰਨ ਲੱਗ ਜਾਂਦੇ ਹਨ। ਸਰਕਾਰੀ ਮੁਲਾਜ਼ਮ ਹੋਣ ਨਾਤੇ ਇਹ ਤਾਂ ਸਭ ਨੂੰ ਜਾਣਕਾਰੀ ਹੁੰਦੀ ਹੈ, ਕਿ ਸਰਕਾਰ ਦਾ ਹਰ ਕੰਮ ਕਰਨ ਦੀ ਇੱਕ ਵਿਧੀ ਜਾਂ ਪ੍ਰਕ੍ਰਿਆ ਹੁੰਦੀ ਹੈ। ਜਿਵੇਂ ਕਿ ਪਿਛਲੀ ਸਰਕਾਰ ਵਲੋਂ 36000 ਹਜ਼ਾਰ ਮੁਲਾਜ਼ਮ ਪੱਕੇ ਕਰਨ ਸਬੰਧੀ ਐਲਾਨ ਕੀਤਾ ਗਿਆ ਪਰ ਉਸ ਸਬੰਧੀ ਹੁਕਮ ਜਾਰੀ ਨਹੀਂ ਹੋਏ। ਜਦੋਂ ਉਹਨਾਂ ਮਾਮਲਿਆਂ ਵਿੱਚ ਅਸੀਂ ਲਿਖਤੀ ਹੁਕਮਾਂ ਦੀ ਉਡੀਕ ਕਰਦੇ ਹਾਂ ਤਾਂ ਫਿਰ ਛੁੱਟੀ ਦੇ ਮਾਮਲੇ ਵਿੱਚ ਕੇਵਲ ਅਖਬਾਰਾਂ, ਖਬਰਾਂ ਵਾਲੇ ਚੈਨਲਾਂ ਤੇ ਭਰੋਸਾ ਕਿਉਂ ਕਰਦੇ ਹਾਂ । ਬਿਲਕੁਲ ਇਸੇ ਤਰ੍ਹਾਂ ਜੇਕਰ ਕਿਸੇ ਅਖਬਾਰ ਵਿੱਚ ਖਬਰ ਆ ਜਾਵੇ ਕਿ ਤੁਹਾਡੀ ਸਰਕਾਰੀ ਨੌਕਰੀ ਲੱਗ ਗਈ ਹੈ ਤਾਂ ਕੀ ਅਸੀਂ ਉਸ ਅਖਬਾਰ ਦੀ ਖਬਰ ਦੇ ਅਧਾਰ ਤੇ ਦਫਤਰ ਵਿੱਚ ਜੁਆਇਨ ਕਰ ਸਕਦੇ ਹਾਂ। ਨਹੀਂ ਨਾ। ਅਸੀਂ ਕੇਵਲ ਤੇ ਕੇਵਲ ਨਿਯੁਕਤੀ ਪੱਤਰ ਨਾਲ ਹੀ ਦਫਤਰ ਵਿੱਚ ਜਾ ਕੇ ਜੁਆਇਨ ਕਰ ਸਕਦੇ ਹਾਂ। ਸੋ ਜਦੋਂ ਕਿਸੇ ਉੱਘੀ ਸ਼ਖਸੀਅਤ ਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੀ ਰਾਜਨੀਤੀ ਸਾਖਾ ਵਲੋਂ ਇਸ ਸਬੰਧੀ ਫਾਈਲ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਤੋਂ ਹੁਕਮ ਪ੍ਰਾਪਤ ਕਰਨ ਲਈ ਭੇਜੀ ਜਾਂਦੀ ਹੈ। ਰੀ ਕਰਨ ਲਈ ਖਰੜਾ ਤਿਆਰ ਕੀਤਾ ਜਾਂਦਾ ਹੈ, ਜੋ ਕਿ ਅੱਗੋਂ ਫਿਰ ਅਧਿਕਾਰੀ ਸਾਹਿਬਾਨਾਂ ਤੋਂ ਪ੍ਰਵਾਨ ਕਰਵਾਉਣਾ ਹੁੰਦਾ ਹੈ। ਇਸ ਮਿਸਲ ਵਿੱਚ ਪੂਰੇ ਨਿਯਮਾਂ ਹਦਾਇਤਾਂ ਦਾ ਵਰਨਣ ਕੀਤਾ ਜਾਂਦਾ ਹੈ (ਇਹ ਨਿਯਮ ਹਦਾਇਤ ਕੇਵਲ ਦਫਤਰੀ ਵਰਤੋਂ ਲਈ ਹੁੰਦੇ ਹਨ, ਇਸ ਲਈ ਇਥੇ ਉਹਨਾਂ ਜਿਆਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ) । ਹਰ ਮਹਾਨ ਸ਼ਖਸ਼ੀਅਤੇ ਅਹੁਦੇ ਅਨੁਸਾਰ ਕਦੋਂ ਕਿੱਥੇ ਅਤੇ ਕਿੰਨੇ ਸਮੇਂ ਦੀ ਛੁੱਟੀ ਕੀਤੀ ਜਾਣੀ ਹੈ, ਇਸ ਦਾ ਜ਼ਿਕਰ ਸਬੰਧਤ ਡੀਲਿੰਗ ਸਹਾਇਕ ਵਲੋਂ ਕੀਤਾ ਜਾਣਾ ਹੁੰਦਾ ਹੈ। ਮੁਕੰਮਲ ਰੂਪ ਵਿੱਚ ਫਾਈਲ ਤਿਆਰ ਹੋਣ ਉਪਰੰਤ ਉਸਨੂੰ 5-6 ਅਧਿਕਾਰੀਆਂ ਤੋਂ ਹੁੰਦੀ ਹੋਈ ਫਾਈਲ ਮਾਨਯੋਗ ਮੁੱਖ ਮੰਤਰੀ ਤੱਕ ਪਹੁੰਚਦੀ ਹੈ। ਹੁਣ ਜਦੋਂ ਇਸ ਮਾਮਲੇ ਸਬੰਧੀ ਕਿਸੇ ਪੱਤਰਕਾਰ ਜੀ ਨੂੰ ਜਾਣਕਾਰੀ ਮਿਲਦੀ ਹੈ, ਕਿ ਛੁੱਟੀ ਸਬੰਧੀ ਫਾਈਲ ਕਾਰਵਾਈ ਅਧੀਨ ਹੈ ਤਾਂ ਜਨਾਬ ਬਿਨਾਂ ਪੁਸ਼ਟੀ ਕੀਤੇ ਹੈ ਖਬਰ ਚਲਾ ਦਿੱਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਛੁੱਟੀ ਕੀਤੀ ਜਾ ਰਹੀ ਹੈ। ਛੁੱਟੀ ਕਰਨ ਜਾਂ ਨਾ ਕਰਨ ਸਬੰਧੀ ਫੈਸਲਾ ਲੈਣ ਉਪਰੰਤ ਮੁੜ ਫਾਈਲ ਡਾਊਨਮਾਰਕ ਹੁੰਦੀ ਹੋਈ ਸਬੰਧਤ ਸਾਖਾ ਵਿੱਚ ਆਉਂਦੀ ਹੈ। ਜੇਕਰ ਛੁੱਟੀ ਦੀ ਤਜਵੀਜ਼ ਪ੍ਰਵਾਨ ਹੋ ਗਈ ਹੁੰਦੀ ਹੈ ਤਾਂ ਪੱਤਰ ਜਾਕੇਵਲ ਅੱਗੇ ਭੇਜਿਆ ਜਾਂਦਾ ਹੈ। ਜੇਕਰ ਛੁੱਟੀ ਕਰਨ ਸਬੰਧੀ ਤਜਵੀਜ਼ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾਦੀ ਹੁੰਦੀ। ਸੋ ਅਖਬਾਰਾਂ ਤੇ ਨਿਊਜ਼ ਚੈਨਲਾਂ ਵਲੋਂ ਕੋਈ ਪੁਸ਼ਟੀ ਵੀ ਕਈ ਵਾਰ ਨਹੀਂ ਕੀਤੀ ਜਾਂਦੀ। ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਕਿ ਛੁੱਟੀ ਸਬੰਧੀ ਪੱਤਰ ਕਿਸ ਵਿਭਾਗ ਦੀ ਕਿਸ ਸ਼ਾਖਾ ਵਲੋਂ ਜਾਰੀ ਕੀਤਾ ਜਾਂਦਾ ਹੈ। ਅਖ਼ਬਾਰਾਂ ਖਬਰਾਂ ਵਿੱਚ ਤਾਂ ਮੁਲਾਜਮ ਨੂੰ ਯਕੀਨ ਕਰਨਾ ਹੀ ਨੀ ਚਾਹੀਦਾ। ਸੋ ਕੇਵਲ ਤੇ ਕੇਵਲ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੀ ਰਾਜਨੀਤੀ ਸਾਖਾ ਵਲੋਂ ਜਾਰੀ ਪੱਤਰ ਤੇ ਭਰੋਸਾ ਕਰਨਾ ਚਾਹੀਦਾ ਹੈ। ਸੋ ਈ ਕੋਈ ਭੰਬਲਭੂਸਾ ਹੁੰਦਾ ਨਹੀਂ, ਸਿਰਫ ਤੇ ਸਿਰਫ ਅਗਿਆਨਤਾ ਕਰਕੇ ਹੁੰਦਾ। ਸਰਵਿਸ ਮੈਟਰ ਸਲਿਊਸ਼ਨ, ਪੰਜਾਬ ਆਪ ਜੀ ਨੂੰ ਇਸ ਤਰ੍ਹਾਂ ਦੀ ਜਾਗਰੂਕ ਕਰਨ ਲਈ ਹਮੇਸ਼ਾਂ ਅੱਗੇ ਆਉਂਦਾ ਰਹੇਗਾ, ਸੋ ਇਸ ਜਾਣਕਾਰੀ ਨੂੰ ਹਰ ਇੱਕ ਮੁਲਾਜ਼ਮ ਅਤੇ ਪੈਨਸ਼ਨਰ ਤੱਕ ਪਹੁੰਚਾਉ। ਕਾਫੀ ਸਾਰੇ ਪੱਤਰ ਅਸੀਂ ਵੈੱਬਸਾਈਟ ਤੇ ਲਗਾਤਾਰ ਅੱਪਲੋਡ ਕਰ ਰਹੇ ਹਾਂ ਜੋ ਕਿ ਕੇਵਲ ਆਪਣਾ ਖਾਤਾ ਬਣਾ ਕੇ ਲੌਗਿਨ ਕਰਨ ਉਪਰੰਤ ਹੀ ਦੇਖੇ ਜਾ ਸਕਦੇ ਹਨ। ਧੰਨਵਾਦ, ਟੀਮ ਸਰਵਿਸ ਮੈਟਰ ਸਲਿਊਸ਼ਨ, ਪੰਜਾਬ