ਪੰਜਾਬ ਸਰਕਾਰ ਵਲੋਂ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖਦੇ ਹੋਏ ਸਪੱਸ਼ਟ ਕੀਤਾ ਹੈ ਕਿ ਵਿੱਤ ਵਿਭਾਗ ਵਲੋਂ SOE 31- Grant in Aid (General) Salary ਅਧੀਨ ਬਜਟ ਵਿੱਚ ਉਪਬੰਧਤ ਫੰਡਾਂ ਨੂੰ ਕੇਵਲ ਤਨਖਾਹਾਂ ਦੀ ਅਦਾਇਗੀ ਲਈ ਹੀ ਵਰਤਿਆ ਜਾਵੇ। ਵਿੱਤ ਵਿਭਾਗ ਵਲੋਂ ਪ੍ਰਬੰਧਕੀ ਸਕੱਤਰਾਂ ਨੂੰ ਲਿਖਿਆ ਹੈ ਕਿ ਉਹਨਾਂ ਅਧੀਨ ਆਉਂਦੇ ਅਦਾਰਿਆਂ ਨੂੰ ਹਦਾਇਤ ਕੀਤੀ ਜਾਵੇ ਕਿ SOE 31- Grant in Aid (General) Salary ਪ੍ਰਾਪਤ ਫੰਡਾਂ ਨੂੰ ਕੇਵਲ ਤਨਖਾਹ ਦੀ ਅਦਾਇਗੀ ਲਈ ਹੀ ਵਰਤਿਆ ਜਾਵੇ। ਕਿਉਂਕਿ ਵਿੱਤ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਅਦਾਰਿਆਂ ਵਲੋਂ SOE 31- Grant in Aid (General) Salary ਅਧੀਨ ਉਪਬੰਧਤ ਫੰਡਾਂ ਨੂੰ ਆਪਣੇ ਅਦਾਰਿਆਂ ਵਿਚੋਂ ਰਿਟਾਇਰ ਹੋ ਚੁੱਕੇ ਅਧਿਕਾਰੀਆਂ/ਕਰਮਚਾਰੀਆਂ ਦੇ ਪੈਨਸ਼ਨਰੀ ਲਾਭਾਂ ਲਈ ਵਰਤਿਆ ਜਾ ਰਿਹਾ ਹੈ। ਇਸ ਪੱਤਰ ਦੀ pdf ਕਾਪ ਨੂੰ ਤੁਸੀਂ ਸਾਡੀ ਵੈੱਬਸਾਈਟ (https://smspunjab.in) ਦੇ Downloads ਪੇਜ਼ ਤੋਂ ਡਾਊਨਲੋਡ ਕਰ ਸਕਦੇ ਹੋ।
Join our Telegram Channel for Fastest updates
Telegram Channel Link https://rb.gy/enh7s or Scan QR Code to join