ਪੈਨਸ਼ਨਰਾਂ ਨੂੰ ਵੱਡੀ ਰਾਹਤ- ਪੰਜਾਬ ਸਰਕਾਰ ਵਲੋਂ ਕਮਿਊਟਡ ਪੈਨਸ਼ਨ ਦੀ ਰਿਕਵਰੀ ਫਿਲਹਾਲ ਬੰਦ
ਪੰਜਾਬ ਸਰਕਾਰ ਵਲੋਂ ਉਹਨਾਂ ਪੈਨਸ਼ਨਰਾਂ ਦੀ ਪੈਨਸ਼ਨ ਵਿਚੋਂ ਹੁੰਦੀ ਕਟੌਤੀ ( ਰਿਕਵਰੀ) ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਹਨਾਂ ਦੀ ਰਿਟਾਇਰਮੈਂਟ ਨੂੰ 10 ਜਾਂ ਇਸਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ। ਕਮਿਊਟਡ ਪੈਨਸ਼ਨ ਕੀ ਹੁੰਦੀ ਹੈ? ਜਦੋਂ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਹ ਰਿਟਾਇਰਮੈਂਟ ਦੇ ਸਮੇਂ ਬਣੀ ਪੈਨਸ਼ਨ ਜੋ ਕਿ ਉਸਨੂੰ ਪ੍ਰਤੀ ਮਹੀਨਾ ਮਿਲਣੀ ਹੁੰਦੀ ਹੈ, ਦਾ ਕੁੱਝ ਹਿੱਸਾ (40%) ਇੱਕਠਾ ( ਐਡਵਾਂਸ…

